Jalandhar, August 09, 2023
ਅੱਜ ਮਿਤੀ 09/08/2023 ਨੂੰ ਦਲਿਤ ਸਮਾਜ (ਵਾਲਮੀਕਿ,ਕਰਿਸ਼ਚਿਨ ਅਤੇ ਰਵਿਦਾਸਿਆ ਸਮਾਜ) ਵਲੋ ਮਨੀਪੁਰ ਵਿੱਚ ਦਲਿਤਾਂ ਉੱਤੇ ਹੋਏ ਅੱਤਿਆਚਾਰ ਦੇ ਵਿਰੋਧ ਵਿੱਚ ਪੂਰੇ ਪੰਜਾਬ ਨੂੰ ਬੰਦ ਰਖੱਣ ਦੀ ਕਾਲ ਅੱਜ ਪੂਰਨ ਰੂਪ ਵਿੱਚ ਕਾਮਯਾਬ ਰਹੀ । ਮਨੀਪੁਰ ਦੀ ਇਸ ਡਰਾ ਦੇਣ ਵਾਲੀ ਘਟਨਾ ਨੇ ਪੂਰੇ ਭਾਰਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਸ ਦਾ ਵਿਰੋਧ ਸਾਰੀ ਦੁਨਿਆ ਨੇ ਕੀਤਾ ਹੈ। ਅੱਜ ਦੀ ਇਸ ਬੰਦ ਦਾ ਸਮਰਥਨ ਪੂਰੇ ਪੰਜਾਬ ਨੇ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਕੀਤਾ ਹੈ। ਇਸ ਲਈ ਅੱਜ ਦੀ ਕਾਲ ਸ਼ਾਾਤਮਈ ਢੰਗ ਨਾਲ ਕਾਮਯਾਬ ਰਹੀ।
2024. All Rights Reserved