Jalandhar, January 12, 2023
ਜਲੰਧਰ: ਲੋਹੜੀ ਦੇ ਤਿਉਹਾਰ ‘ਤੇ ਸਟਾਰ ਪ੍ਰੋਡਕਸ਼ਨ ਦੇ ਐੱਮਡੀ ਤੇ ਵੀਡੀਓ ਡਾਇਰੈਕਟਰ ਜੇਕੇ ਸਿੱਧੂ ਨੇ ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਇਸੇ ਦੌਰਾਨ ਉਨ੍ਹਾਂ
ਦੱਸਿਆ ਕਿ ਉੱਤਰੀ ਭਾਰਤ ਦੇ ਪ੍ਰਮੁੱਖ ਤਿਉਹਾਰ ਹੈ ਲੋਹੜੀ ਤਿਉਹਾਰ । ਲੋਹੜੀ ਦਾ ਤਿਉਹਾਰ ਪੰਜਾਬ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿਚ ਵੀ ਲੋਹੜੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਸਾਨੂੰ ਸਭ ਨੂੰ ਲੋਹੜੀ ਦਾ ਤਿਉਹਾਰ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ।
ਇਸ ਸਬੰਧੀ ਜੇਕੇ ਸਿੱਧੂ ਨੇ ਕਿਹਾ ਅੱਜ ਦੇ ਸਮੇਂ ‘ਚ ਵਾਤਾਵਰਨ ਕਾਫੀ ਦੂਸ਼ਿਤ ਹੋ ਰਿਹਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਲੋਕਾਂ ਨੂੰ ਘੇਰਾ ਪਾਇਆ ਹੋਇਆ ਹੈ। ਜੇਕਰ ਸਾਨੂੰ ਆਪਣਾ ਵਾਤਾਵਰਨ ਸਾਫ ਤੇ ਸ਼ੁੱਧ ਰੱਖਣਾ ਹੈ ਤਾਂ ਆਓ ਪ੍ਰਣ ਕਰੀਏ ਇਸ ਵਾਰ ਲੋਹੜੀ ‘ਤੇ ਹਰ ਇਕ ਵਿਅਕਤੀ ਇਕ ਬੂਟਾ ਜ਼ਰੂਰ ਲਾਏੇ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਇਸ ਦਾ ਲਾਭ ਹੋ ਸਕੇ । ਵਾਤਾਵਰਨ ਨੂੰ ਮੁੜ ਹਰਾ-ਭਰਾ ਕਰਨ ਲਈ ਆਓ ਮਿਲ ਕੇ ਇਹ ਕਦਮ ਚੁਕੀਏ ਤੇ ਹੋਰ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੀਏ।
2024. All Rights Reserved